ਕੋਸ਼ਿਸ਼ ਤਾਂ ਕਰਨੀ ਬਣਦੀ ਸੀ, ਪਿਆਰ ਜਤਾਣਾ ਬਣਦਾ ਸੀ ।
ਇੱਕ ਜਿੰਦਗੀ ਏ ਬੱਸ ਹੱਸਣ ਲਈ,
ਕੁਝ ਪੁਛਣ ਤੇ ਕੁਝ ਦੱਸਣ ਲਈ,
ਦਿਲ ਵਾਰ ਕਿਸੇ ਦੇ ਉੱਤੋਂ ਦੀ, ਮੇਰਾ ਮਰ ਜਾਣਾ ਬਣਦਾ ਸੀ ।
ਦਿਨ ਗੁਜ਼ਰੇ ਬੇਚੈਨ ਜਿਹੇ,
ਰਾਤਾਂ ਬਿਨ ਨੀਂਦਰ ਲੰਘੀਆਂ ਸਨ,
ਫਿਰ ਵਕ਼ਤ ਗੁਜ਼ਾਰਨ ਦਾ ਸਾਥੀ, ਇੱਕ ਨਾਲ ਸਿਰਹਾਣਾ ਬਣਦਾ ਸੀ ।
ਕੁਝ ਓਹ ਸੰਗੀ, ਕੁਝ ਮੈ ਜ੍ਕਿਆ,
ਨਾ ਗੱਲ ਕੀਤੀ, ਨਾ ਰੱਜ ਤੱਕਿਆ,
ਆਖਿਰ ਓਹ ਹੁਸਨ, ਤੇ ਮੈ ਆਸ਼ਿਕ਼, ਓਹਦਾ ਤੜਫਾਨਾ ਬਣਦਾ ਸੀ ।
ਬੀਤ ਗਏ ਨੇ ਸਾਲ ਕਈ ,
ਮੈਨੂੰ ਓਹ ਕਾਲਜ ਛਡਿਆਂ ਨੂੰ,
ਪਰ ਓਹਦੀ ਯਾਦ ਸੁਨਹਰੀ ਵਿਚ, ਲਿਖਣਾ ਇੱਕ ਗਾਣਾ ਬਣਦਾ ਸੀ ।
ਕੋਸ਼ਿਸ਼ ਤਾਂ 'ਸ਼ੈਰੀ' ਬਣਦੀ ਸੀ, ਪਿਆਰ ਜਤਾਣਾ ਬਣਦਾ ਸੀ ।