Search This Blog

Showing posts with label Poetry. Show all posts
Showing posts with label Poetry. Show all posts

Monday, May 06, 2024

अंतर्नाद

शायर हूं मैं कवि हूं मैं, आफताब माहताब हूं,
सीने में बंद राज़ हूं और इक खुली क़िताब हूं।

 मरू की शुष्क रेत हूं, और खेत जरखेज़ हूं,
क्छुए की धीमी चाल हूं, मन की गति से तेज़ हूं।

पहाड़ जैसे स्थिर हूं और समय की चलती चाल हूं,
अदभुत हूं मैं विलक्षण हूं, और मैं कमाल हूं।

यहां हूं मैं, वहां हूं मैं, मैं सर्विद्यमान हूं,
प्रकाश हूं, मैं ज्ञान हूं, मैं सर्वशक्तिमान हूं।

मैं लोभ, मोह, काम, क्रोध और मैं अहम भी हूं,
हर कण में भी मैं व्याप्त हूं, और मैं ही ब्रह्म भी हूं।

मैं एक हूं, अनेक हूं, विकर्ष हूं, आकृष हूं,
मैं एक पल से सूक्ष्म हूं और सहस्र वर्ष हूं।

मैं शून्य हूं, अनंत हूं, साकार, निराकार हूं,
मैं अवगुणों का मूल हूं और मैं ही निर्विकार हूं।

मैं तत्व में विलीन हूं, और आत्मसात गुम भी हूं,
मैं तुम में हूं मैं तुम ही हूं, मैं तुम में हूं मैं तुम ही हूं।








Monday, April 16, 2018

ਪੁਕਾਰ

ਜੋ ਵੀ ਹੋਇਆ, ਫਿਰ ਕੀ ਹੋਇਆ,
ਇਹ ਤਾਂ ਕੁਝ ਵੀ ਨਵਾਂ ਨਹੀਂ ਹੋਇਆ,
ਜੋ ਵੀ ਹੋਇਆ, ਫਿਰ ਕੀ ਹੋਇਆ।

ਪਹਿਲੀ ਵਾਰ ਨਹੀਂ ਇੱਜਤ ਲੁੱਟੀ,
ਪਹਿਲੀ ਵਾਰ ਨਹੀਂ ਮਾਰ ਕੇ ਸੁੱਟੀ,
ਪਹਿਲੀ ਵਾਰ ਨਹੀਂ ਝੱਖੜ ਝੁੱਲਿਆ,
ਪਹਿਲੀ ਵਾਰ ਲਹੂ ਨਹੀਂ ਡੁੱਲਿਆ,
ਪਹਿਲੀ ਵਾਰ ਨਹੀਂ ਮੁਜਰਿਮ ਖੁੱਲੇ,
ਪਹਿਲੀ ਵਾਰ ਕਾਨੂੰਨ ਨਹੀਂ ਮੋਇਆ ,
ਜੋ ਵੀ ਹੋਇਆ, ਫਿਰ ਕੀ ਹੋਇਆ।

ਕਿਸੇ ਦੇ ਸਿਰ ਤੇ "ਹੱਥ" ਨਹੀਂ ਹੈ,
ਸਭ ਨੂੰ ਆਪਣੀ ਆਪਣੀ ਪਈ  ਹੈ,
ਹੁਣ ਕਿਧਰੇ "ਤੱਕੜੀ" ਨਾਂ ਤੁਲਦੀ,
ਨਾ ਕਿਸੇ ਤੇ "ਝਾੜੂ" ਚਲਦੀ,
ਦੇਸ਼ ਨੇ ਹੋਰ ਤਰੱਕੀ ਕਰਨੀ,
ਅਜੇ ਜ਼ਮੀਰ ਹੈ ਹੋਰ ਵੀ ਮਰਨੀ,
ਪਹਿਲੀ ਵਾਰ ਤਾਂ ਰੱਬ ਨਹੀਂ ਰੋਇਆ,
ਜੋ ਵੀ ਹੋਇਆ, ਫਿਰ ਕੀ ਹੋਇਆ।







Monday, September 12, 2016

सच कहना ऐ जानेमन क्या याद तुम्हें तब आती थी।

सच कहना ऐ जानेमन क्या याद तुम्हें तब आती थी।

जब सुबह की लाली आती थी,
नई सुबह इक लाती थी,
और मीठी खुश्बू फूलों की,
सारी बगिया महकाती थी,
सच कहना ऐ जानेमन क्या याद तुम्हें तब आती थी।

जब शाम का सूरज ढलता था,
और अंदर अंदर जलता था,
सब आस पास होने पर भी,
न तन्हा दिल बहलता था,
सच कहना ऐ जानेमन क्या याद तुम्हें तब आती थी।


जब रात आँख में रहती थी,
जब नदी नींद की बहती थी,
जब मेरे आंखें बंद करने पर ,
तुम कान में आ कुछ कहती थी,
सच कहना ऐ जानेमन क्या याद तुम्हें तब आती थी।










Monday, January 04, 2016

ਬਾਪੂ

ਬਾਪੂ ਨਾਲ ਈ ਕੱਲ ਸੀ ਤੇ ਬਾਪੂ ਨਾਲ ਈ ਕੱਲ ਐ ,
ਮਾਂ ਹੁੰਦੀ ਛਾਂ,  ਪਰ ਬਾਪੂ ਦੀ ਵੀ ਗੱਲ ਐ ।

ਲੋੜ ਹੋਵੇ ਕੋਈ, ਆਪਾਂ ਬਾਪੂ ਤੋਂ ਹੀ ਪੁੱਛਣਾ,
ਮਿਲ ਜਾਏ ਤਾਂ ਠੀਕ, ਨਹੀਂ ਤਾਂ ਬਾਪੂ ਨਾਲ ਈ ਰੁੱਸਣਾ,
ਹਰ ਇੱਕ ਮਸਲੇ ਦਾ ਬਾਪੂ ਕੋਲ ਹੱਲ ਐ ,
ਮਾਂ ਹੁੰਦੀ ਛਾਂ,  ਪਰ ਬਾਪੂ ਦੀ ਵੀ ਗੱਲ ਐ ।

ਪੂਰੀ ਏ ਪਛਾਣ ਓਹਨੂੰ ਚੰਗੇ ਮੰਦੇ ਬੰਦੇ ਦੀ,
ਰੱਖਦਾ ਸਮਝ ਸਭ ਪੁੱਠੇ ਸਿਧੇ ਧੰਦੇ ਦੀ,
ਬੰਦੇ ਨੂੰ ਚਲਾਓਣ ਦਾ ਵੀ ਪੂਰਾ ਪੂਰਾ ਵੱਲ ਐ ,
ਮਾਂ ਹੁੰਦੀ ਛਾਂ,  ਪਰ ਬਾਪੂ ਦੀ ਵੀ ਗੱਲ ਐ ।

ਖ਼ਬਰ ਰਖੇ ਬਾਪੂ ਸਦਾ ਪੂਰੇ ਪੈਸੇ ਧੇਲੇ ਦੀ  ,
ਬਾਪੂ ਨਾਲ  ਰੌਣਕ ਐ ਦੁਨਿਆ ਦੇ ਮੇਲੇ ਦੀ,
ਬਾਪੂ ਦੇ ਹੀ ਸਿਰ ਉੱਤੇ "ਸ਼ੈਰੀ", ਮਾਰੀ ਸਾਰੀ ਮੱਲ ਐ ,
ਮਾਂ ਹੁੰਦੀ ਛਾਂ,  ਪਰ ਬਾਪੂ ਦੀ ਵੀ ਗੱਲ ਐ ।

ਬਾਪੂ ਨਾਲ ਈ ਕੱਲ ਸੀ ਤੇ ਬਾਪੂ ਨਾਲ ਈ ਕੱਲ ਐ ,
ਮਾਂ ਹੁੰਦੀ ਛਾਂ,  ਪਰ ਬਾਪੂ ਦੀ ਵੀ ਗੱਲ ਐ ।

Sunday, January 03, 2016

ਨਵਾਂ ਸਾਲ

ਚੜ੍ਹ ਗਿਆ ਫਿਰ ਨਵਾਂ ਸਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।

ਪੁੱਟੀਏ ਕਦਮ ਕੋਈ ਰਾਹ ਨਵਾਂ ਲਭੀਏ,
ਮੁੜੀਏ ਨਾ ਪਿਛੇ, ਬਸ ਅੱਗੇ ਨੂੰ ਹੀ ਵਧੀਏ,
ਆਲਸ ਦੇ ਤੋੜਿਏ ਜਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।

ਚੁਪ ਬਹੁਤ ਰਹਿ  ਲਿਆ, ਹੁਣ ਕੁਝ ਕਰਨਾ,
ਬੋਲਨਾ ਹੀ ਪੈਣਾ, ਰਹਿ ਕੇ ਚੁਪ ਨਹੀਓਂ ਸਰਨਾ,
ਦੁਨਿਆ ਨੂੰ ਕਰੀਏ ਸਵਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।

ਦਿਲ ਵਿਚ ਹੁੰਦਾ ਜੋ ਵੀ, ਕਹਿੰਦਾ ਨਹੀਓਂ ਸੰਗਦਾ,
ਰੱਬ ਕੋਲੋਂ "ਸ਼ੈਰੀ" ਸੁੱਖ ਸਭ ਦੀ ਹੈ ਮੰਗਦਾ,
ਭਰੇ ਰਹਿਣ ਖੁਸ਼ੀਆਂ ਦੇ ਥਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ |

ਚੜ੍ਹ ਗਿਆ ਫਿਰ ਨਵਾਂ ਸਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।
 

Wednesday, December 30, 2015

ਦੋਹੇ

ਚਾਹ ਦੀ ਚਾਹ ਨਹੀ ਕੋਈ, ਜੇ ਰੱਜ ਕੇ  ਨਾ ਕਾੜੀ ਹੋਵੇ,
ਲੱਸੀ ਵੀ ਜਵਾਂ ਈ ਲੱਸੀ ਹੋ ਜਾਏ, ਜੇ ਚੰਗੀ ਤਰਾਂ ਨਾ ਗਾੜੀ ਹੋਵੇ। 

ਮੁੰਡਾ ਕਿਹੜਾ ਗਿਆ ਕਾਲਜ ਨੂੰ ਜਿਹਨੇ ਖੜ ਕੇ ਕੁੜੀ ਨਾ ਤਾੜੀ ਹੋਵੇ,
ਟੋਹਰ ਕੱਢੀ ਦਾ ਕੀ ਫਾਯਦਾ ਜੇ ਵੈਰੀ ਦੀ ਹਿੱਕ ਨਾ ਸਾੜੀ ਹੋਵੇ। 

ਲਾੜਾ ਸੋਹਣਾ ਨਾ ਕੱਲਾ ਬਰਾਤ ਚ ਜਚਦਾ , ਜੇ ਮੈਚ ਕਰਦੀ ਨਾਲ ਨਾ ਲਾੜੀ ਹੋਵੇ,
ਸਿਰਫ਼ ਮੁਛਾਂ ਕੁੰਡੀਆਂ ਦੀ  ਚਮਕ ਕਾਹਦੀ, ਜੇ 'ਸ਼ੈਰੀ ' ਨਾਲ ਨਾ ਖੁੱਲੀ ਦਾੜੀ ਹੋਵੇ।  

Friday, August 21, 2015

दोस्ती 2

हर इक यार कमीना होता है, पर तुमसे ही यारों अपना जीना होता है।

महफ़िल में बैठ कर हर बात पे किच किच,
मैनेजर को गाली, फालतू में झिक झिक,
हर बार ही साथ में मिलके, कोई नया सनीमा होता है,
पर तुमसे ही यारों अपना जीना होता है।

स्कूल से निकले साथ साथ सब, कुछ  कॉलेज तक साथ रहे,
अपनी यारी चलती जाए , दिल से दिल की बात रहे,
देख पुराने यारों को फिर चौड़ा सीना होता है,
और तुमसे ही यारों अपना जीना होता है।

कुछ लोग मिले थे दफ्तर में, जो काम से काम ही रखते थे,
पर कुछ ऐसे भी थे जो मेरा नाम भी रखते थे,
साथ में मिल के जहा भी बैठे वही मदीना होता है,
और तुमसे ही यारों अपना जीना होता है।

Tuesday, December 23, 2014

ਨਜ਼ਰਾਂ ਤਾਂ ਚੱਕ

ਨਜ਼ਰਾਂ ਤਾਂ ਚੱਕ , ਨਜ਼ਾਰੇ ਤਾਂ ਵੇਖ਼। 

ਬਜ਼ਾਰਾਂ  ਦੇ ਗੇੜੇ ਤੇ ਗਲੀਆਂ ਚ ਘੁਮਣਾ ,
ਚੌਂਕਾਂ  ਤੇ ਬਾਗਾਂ ਚ ਫੁਹਾਰੇ ਤਾਂ ਵੇਖ।

ਖੁਲਦੀਆਂ ਜ਼ੁਲਫ਼ਾਂ ਤੇ ਰੰਗੀਨ ਰੌਨਕ਼ ,
ਅੱਖਾਂ ਤੋਂ ਅੱਖਾਂ ਦੇ ਇਸ਼ਾਰੇ ਤਾਂ ਵੇਖ।

ਓਹ ਮਥੇ ਦਾ ਟਿੱਕਾ, ਓਹ ਕੰਗਣ ਦੀ ਖੰਨ ਖੰਨ ,
ਓਹ ਲੌਂਗ ਦੇ ਪੈਂਦੇ ਲਿਸ਼ਕਾਰੇ ਤਾਂ ਵੇਖ।

'ਸ਼ੈਰੀ ' ਨਹੀਂ ਰਾਤ ਕਾਲੀ ਵੀ ਐਨੀ,
ਤੇਰੇ ਲਈ ਹੀ ਜਗਦੇ ਜੋ, ਤਾਰੇ ਤਾਂ ਵੇਖ।

ਨਜ਼ਰਾਂ ਤਾਂ ਚੱਕ , ਨਜ਼ਾਰੇ ਤਾਂ ਵੇਖ਼। 

Tuesday, November 19, 2013

ਭੁੱਖ (Bhukkh)

ਜ਼ਮੀਨ ਖਾ ਗਏ, ਆਸਮਾਨ  ਖਾ ਗਏ,
zameen kha gaye, aasmaan kha gaye,
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |
kujh log mere hisse da jahaan kha gaye.

ਉੱਚੀਆਂ ਇਮਾਰਤਾਂ, ਇਹ ਗੱਡੀਆਂ ਦਾ ਸ਼ੋਰਗੁਲ,
ucchian imaartaaN, eh gaddiaaN da shorgul,
ਆਵਾਜ਼ ਹੀ ਪਹਿਚਾਨ ਸੀ, ਪਹਿਚਾਨ ਖਾ ਗਏ |
aawaaaz hee pehchaan see, pehchaan kha gaye,
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |
kujh log mere hisse da jahaan kha gaye.

ਦੋ ਚਾਰ ਮੁਸਕੁਰਾਹਟਾਂ, ਦੋ ਚਾਰ ਕਤਰੇ ਹੰਝੂ ਦੇ,
do chaar muskuraahtaaN, do chaar katre hanjhu de,
ਕੁਝ ਯਾਦਾਂ ਦਾ ਸਾਮਾਨ ਸੀ, ਸਾਮਾਨ ਖਾ ਗਏ |
kujh yaadaaN da saamaan see, saamaan kha gaye.
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |
kujh log mere hisse da jahaan kha gaye.

ਕੁਝ ਯਾਰ ਝੂਠੇ ਮਿਲ ਗਏ, ਕੁਝ ਨਾਲ ਸੱਚੇ ਚੋਰ ਸੀ,
kujh yaar jhoothe milgaye, kujh naal sacche chor see,
ਸ਼ੈ ਦੀ ਤਾਂ ਕੀ ਸ਼ੈ ਰਹੀ, ਇਮਾਨ ਖਾ ਗਏ |
shai dee taaN kee shai rahee, imaan kha gaye.
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |
kujh log mere hisse da jahaan kha gaye.

ਮਿੱਟੀ ਦਾ ਤਾਂ ਮੁੱਲ ਹੈ, ਮਿੱਟੀ ਹੀ ਹੋ ਜਾਣਾ,
mitti da taaN mull hai, mitti hee ho jaana,
ਮਿੱਟੀ ਦਾ ਨਿਸ਼ਾਨ ਸੀ, ਨਿਸ਼ਾਨ ਖਾ ਗਏ |
mitti da nishaan see, nishaan kha gaye.
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |
kujh log mere hisse da jahaan kha gaye.

ਮੰਦਿਰਾਂ ਤੇ ਮਸਜਿਦਾਂ ਨੂੰ ਪਹਿਲਾਂ ਹੀ ਖਾਂਦੇ ਰਹੇ,
maNdiraaN te masjidaaN nuN pehlaN hee khaaNde rahe,
ਹੁਣ ਤਾਂ ਲੋਕ "ਸ਼ੈਰੀ " ਸ਼ਮਸ਼ਾਨ ਖਾ ਗਏ |
hun taaN loki Sherry shamshaan kha gaye,
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |
kujh log mere hisse da jahaan kha gaye.

Tuesday, October 08, 2013

ਜੇ ਲਿਖਣਾ ਚਾਹ੍ਹਵਾਂ ਤਾਂ...

ਜੇ ਲਿਖਣਾ ਚਾਹ੍ਹਵਾਂ ਤਾਂ, ਸ਼ਾਇਦ ਕੁਝ ਲਿਖ ਪਾਵਾਂ ।

ਕੁਝ ਪਿਆਰ ਦਾ, ਤਕਰਾਰ ਦਾ,
ਯਾ ਜੁਨੂਨ ਸਵਾਰ ਦਾ ।
ਜੇ ਲਿਖਣਾ ਚਾਹ੍ਹਵਾਂ ਤਾਂ, ਸ਼ਾਇਦ ਕੁਝ ਲਿਖ ਪਾਵਾਂ ।

ਕੁਝ ਰੱਬ ਦਾ, ਸਬੱਬ ਦਾ,
ਯਾ ਦੁਨਿਆ ਬੇਢ਼ਬ ਦਾ ।
ਜੇ ਲਿਖਣਾ ਚਾਹ੍ਹਵਾਂ ਤਾਂ, ਸ਼ਾਇਦ ਕੁਝ ਲਿਖ ਪਾਵਾਂ ।

ਕੁਝ  ਰੰਗ ਦਾ, ਤਰੰਗ ਦਾ,
ਯਾ ਸੱਜਣ ਦੇ ਸੰਗ ਦਾ ।
ਜੇ ਲਿਖਣਾ ਚਾਹ੍ਹਵਾਂ ਤਾਂ, ਸ਼ਾਇਦ ਕੁਝ ਲਿਖ ਪਾਵਾਂ ।


Wednesday, June 12, 2013

ਪਿਆਰ ਜਤਾਣਾ ਬਣਦਾ ਸੀ

ਕੋਸ਼ਿਸ਼ ਤਾਂ ਕਰਨੀ ਬਣਦੀ  ਸੀ, ਪਿਆਰ ਜਤਾਣਾ ਬਣਦਾ ਸੀ ।

ਇੱਕ ਜਿੰਦਗੀ ਏ ਬੱਸ ਹੱਸਣ ਲਈ,
ਕੁਝ ਪੁਛਣ ਤੇ ਕੁਝ ਦੱਸਣ ਲਈ,
ਦਿਲ ਵਾਰ ਕਿਸੇ ਦੇ ਉੱਤੋਂ ਦੀ, ਮੇਰਾ ਮਰ ਜਾਣਾ ਬਣਦਾ ਸੀ ।

ਦਿਨ ਗੁਜ਼ਰੇ ਬੇਚੈਨ ਜਿਹੇ,
ਰਾਤਾਂ ਬਿਨ ਨੀਂਦਰ ਲੰਘੀਆਂ ਸਨ,
ਫਿਰ ਵਕ਼ਤ ਗੁਜ਼ਾਰਨ ਦਾ ਸਾਥੀ, ਇੱਕ ਨਾਲ ਸਿਰਹਾਣਾ ਬਣਦਾ ਸੀ ।

ਕੁਝ ਓਹ ਸੰਗੀ, ਕੁਝ ਮੈ ਜ੍ਕਿਆ,
ਨਾ ਗੱਲ ਕੀਤੀ, ਨਾ ਰੱਜ ਤੱਕਿਆ,
ਆਖਿਰ ਓਹ ਹੁਸਨ, ਤੇ ਮੈ ਆਸ਼ਿਕ਼, ਓਹਦਾ ਤੜਫਾਨਾ ਬਣਦਾ  ਸੀ ।

ਬੀਤ ਗਏ ਨੇ ਸਾਲ ਕਈ ,
ਮੈਨੂੰ ਓਹ ਕਾਲਜ ਛਡਿਆਂ  ਨੂੰ,
ਪਰ ਓਹਦੀ ਯਾਦ ਸੁਨਹਰੀ ਵਿਚ, ਲਿਖਣਾ ਇੱਕ ਗਾਣਾ ਬਣਦਾ  ਸੀ ।
ਕੋਸ਼ਿਸ਼ ਤਾਂ 'ਸ਼ੈਰੀ' ਬਣਦੀ  ਸੀ, ਪਿਆਰ ਜਤਾਣਾ ਬਣਦਾ ਸੀ ।

Wednesday, May 22, 2013

ਸਦਾ


ਜੋ ਆਪਣੇ ਵਿਚਲੀ ਦੂਰੀ ਏ, ਇਹ ਮੇਰੀ ਮਜਬੂਰੀ ਏ ।
ਔਖੀਆਂ ਇਹ ਕੱਲੀਆਂ ਰਾਤਾਂ ਨੇ, ਪਰ ਹਾਲੇ ਤਾਂ ਜ਼ਰੂਰੀ ਏ ।
ਬੇਚੈਨ ਜੇਹਾ ਏ ਦਿਲ ਮੇਰਾ, ਬਸ  ਜਬਰਨ ਸਬਰ ਸਬੂਰੀ ਏ ।
ਸ਼ਾਇਦ ਇਹ ਕਿਧਰੇ ਲੈ ਜਾਵੇ, ਮੇਰੀ ਫਿਤਰਤ ਜ਼ਰਾ ਫਿਤੂਰੀ ਏ ।
ਦੋ ਹਰਫਾਂ ਵਿਚ ਬਿਆਨ ਨਹੀ, ਮੇਰੀ ਕਵਿਤਾ ਅਜੇ ਅਧੂਰੀ ਏ ।
ਬਾਕੀ ਚੇਹਰਾ ਤਾਂ ਕ਼ਾਤਿਲ ਸੀ, ਬਸ ਨਜ਼ਰ ਜ਼ਰਾ ਮਖਰੂਰੀ ਏ ।
ਸ਼ਾਇਦ 'ਸ਼ੈਰੀ' ਸਭ ਛੱਡ ਜਾਂਦਾ, ਰੋਕ ਲਿਆ ਉਸ ਅਖ ਸਰੂਰੀ ਏ ।

 

Tuesday, May 14, 2013

ਚੰਨ ਦੀ ਰੋਟੀ

 ਕੀ ਦੇਵਾਂ ਮੈਂ ਉਸਨੂੰ ਜੋ ਸਭ ਕੁਝ ਮੈਨੂੰ ਦੇ ਚੁੱਕੀ ਏ ।

ਦਿਲ ਵਿਚ ਓਹਦੇ ਅਰਮਾਨ ਭਰੇ ਨੇ, ਹਾਲੇ ਤਕ ਜੋ ਹਰੇ ਭਰੇ ਨੇ,
ਕੋਈ ਟਾਹਣੀ ਇੱਕ ਜਰੂਰ  ਕਿਤੇ, ਮੇਰੀ ਅਣਗਹਿਲੀ ਨਾਲ ਸੁੱਕੀ ਏ ।

ਕਪੜੇ ਲੱਤੇ , ਗਹਿਣੇ ਗੱਟੇ , ਓਹਦੇ ਅੱਗੇ ਪੱਥਰ ਵੱਟੇ,
ਸ਼ਾਮ ਨੇ ਰੰਗ ਬਦਲ ਲਿਆ, ਨਜ਼ਰ ਜਦੋਂ ਉੱਸ ਚੁੱਕੀ ਏ ।

ਪੂਰਾ ਚੰਨ ਅਸਮਾਨੀ ਨਹੀ ਏ, ਰਾਤ ਹਨੇਰੀ ਕਾਲੀ ਏ,
ਲਗਦਾ ਏ ਅੱਜ ਚੰਨ ਦੀ ਰੋਟੀ ਆਸ਼ਿਕ ਕਿਸੇ ਨੇ ਟੁੱਕੀ ਏ ।

Thursday, April 11, 2013

ਕ਼ਿਤਾਬ

ਅੱਜ ਫਿਰ ਕੱਲਿਆਂ ਬੈਠ ਕੇ ਕੋਈ ਕ਼ਿਤਾਬ ਪੜ੍ਹਨੀ ਚਾਹਨਾ ਹਾਂ ।
ਕਿਤੇ ਕਾਲੇ ਉੱਕਰੇ ਹਰਫਾਂ ਦੀ ਨਬ੍ਜ਼ ਫੜਨੀ ਚਾਹਨਾ ਹਾਂ ।

ਨਜ਼ਰਾਂ ਨੂੰ ਮਿਲਦੇ ਲਫਜਾਂ ਤੋਂ ਵਧਕੇ ਜੋ ਮਤਲਬ ਰਖਦੀ ਏ,
ਕੋਈ ਗੱਲ ਅਜਿਹੀ ਸੋਚ ਭਰੀ ਮੈਂ ਯਾਦ ਚ ਮੜ੍ਹਨੀ ਚਾਹਨਾ ਹਾਂ ।

ਜੋ ਲਫਜ਼ ਪਿਰੋਏ ਜਿੰਦਗੀ ਨਾਲ, ਮੈਂ ਸਦਕੇ ਐਸੀ ਕ਼ਲਮ ਦੇ ਹਾਂ,
ਓਹ ਸੂਖਮ ਸ੍ਖਿਯ੍ਮ ਸੋਚ ਮੈਂ, ਮੋਤੀ ਨਾਲ ਜੜਨੀ ਚਾਹਨਾ ਹਾਂ ।

ਇੰਟਰਨੈਟ ਮੋਬਾਇਲ  ਦੇ ਯੁਗ ਵਿਚ, ਕਿਤਾਬ ਤਾਂ ਯਾਰੋ ਪਿਛੜ ਗਈ,
ਪਰ ਬਣ ਮੁਹਾਫਿਜ਼ ਪੁਸਤਕ ਦਾ, ਇੱਕ ਜੰਗ ਮੈਂ ਲੜ੍ਹਨੀ ਚਾਹਨਾ ਹਾਂ ।


ਅੱਜ ਫਿਰ ਕੱਲਿਆਂ ਬੈਠ ਕੇ ਕੋਈ ਕ਼ਿਤਾਬ ਪੜ੍ਹਨੀ ਚਾਹਨਾ ਹਾਂ ।
ਕਿਤੇ ਕਾਲੇ ਉੱਕਰੇ ਹਰਫਾਂ ਦੀ ਨਬ੍ਜ਼ ਫੜਨੀ ਚਾਹਨਾ ਹਾਂ ।


Sunday, November 04, 2012

ਡਰ

ਕੁਝ ਬਦਲਦੀਆਂ ਸਰਕਾਰਾਂ ਨੇ,
ਕੁਝ ਵਕ਼ਤੀ ਕੰਮਾਂ ਕਾਰਾਂ ਨੇ,
ਕੁਝ ਦਫਤਰ ਦੇ ਸਰਦਾਰਾਂ ਨੇ,
ਸ਼ਾਇਦ ਫਿਰ ਕੱਲਿਆਂ ਕਰ ਦੇਣਾ ।

ਮੂੰਹੋ ਗੱਲ ਕੋਈ ਨਿਕਲੀ ਨੇ,
ਕੋਈ ਗਲਤੀ ਕੀਤੀ ਪਿਛਲੀ ਨੇ,
ਤੇ ਦੂਰੀ ਆਪਸ ਵਿਚਲੀ ਨੇ,
ਸ਼ਾਇਦ ਫਿਰ ਕੱਲਿਆਂ ਕਰ ਦੇਣਾ ।

ਕੁਝ ਇੱਕ ਦੂਜੇ ਤੋਂ ਡਰਦੇ ਨੇ,

ਕੁਝ ਨਾਸਮਝੀ ਜਿਹੀ ਕਰਦੇ ਨੇ,
ਕੁਝ ਆਪਸ ਵਿਚਲੇ ਪਰਦੇ ਨੇ,
ਸ਼ਾਇਦ ਫਿਰ ਕੱਲਿਆਂ ਕਰ ਦੇਣਾ ।

ਕੁਝ ਮਿਠੀਆਂ ਕੌੜੀਆਂ ਬਾਤਾਂ ਨੇ,
ਨਾ ਹੋ ਰਹੀਆਂ ਮੁਲਾਕਾਤਾਂ ਨੇ,
ਮੇਰੇ ਵਕ਼ਤੀ ਹਾਲਾਤਾਂ ਨੇ,
ਸ਼ਾਇਦ ਫਿਰ ਕੱਲਿਆਂ ਕਰ ਦੇਣਾ । 

Sunday, October 28, 2012

ਦੋ ਸੱਤਰਾਂ

ਕਈ ਕੱਲਿਆਂ ਸਾਲ ਗੁਜ਼ਾਰ ਲਏ,
ਕੁਝ ਯਾਦ ਨੇ ਕੁਝ ਵਿਸਾਰ ਲਏ ।
ਅਰਮਾਨ ਜੋ ਦਿਲ ਵਿਚ ਬੰਦ ਰਹੇ,
ਕੁਝ ਜ਼ਿੰਦਾ ਨੇ ਕੁਝ ਮਾਰ ਲਏ ।

ਇੱਕ ਜ਼ਿੰਦਗੀ ਜੁੜ ਗਈ ਨਾਲ ਜਿਹਦੇ,
ਦੁਖ ਸੁਖ ਵੰਡ ਦੋ ਚਾਰ ਲਏ ।

ਕੱਲਿਆਂ ਰੋ ਵੇਲਾ ਕੱਟ ਲਿਆ,
ਹੁਣ ਦਿਲ ਚਾਹੁੰਦਾ ਕੁਝ ਪਿਆਰ ਲਏ।

ਦੁਆ ਇਹ ਸ਼ਾਇਦ ਸੁਣੀ ਗਈ,
ਆ ਜ਼ਿੰਦਗੀ ਵਿਚ ਸਰਕਾਰ ਗਏ।

ਅਨਜਾਣ ਜੇਹੇ ਓਹ ਆਏ ਸੀ,
ਬਣ ਸ਼ੈਰੀ ਦੇ ਦਿਲਦਾਰ ਗਏ। 

Sunday, September 23, 2012

ਕਬੂਲਨਾਮਾ

ਜਦ ਓਹ ਮੇਰੇ ਨਾਲ ਰੁੱਸ ਜਾਵੇ,

ਕੋਈ ਖੁਸ਼ੀ ਮੇਰੇ ਤੋਂ ਖੁੱਸ ਜਾਵੇ,
ਜਦ ਓਹਦਾ ਹਾਸਾ ਗੁੰਮਦਾ ਏ,
ਕੋਈ ਹੰਝੂ ਗੱਲ ਨੂੰ ਚੁੰਮਦਾ ਏ,
ਕੁਝ ਅੰਦਰੋਂ ਅੰਦਰੋਂ ਟੁੱਟਦਾ ਏ ।

ਓਹਦੇ ਹਾਸੇ ਨਾਲ ਹੀ ਹਾਸੇ ਨੇ,
ਸਭ ਦੁਨਿਆ ਵਾਲੇ ਪਾਸੇ ਨੇ,
ਪਰ ਪਿਆਰ ਦੀ ਡੋਰੀ ਭੰਨਦਾ ਹਾਂ,
ਜਦ ਰੋਣ ਦਾ ਕਾਰਣ ਬਣਦਾ ਹਾਂ,
ਕੁਝ ਅੰਦਰੋਂ ਅੰਦਰੋਂ ਟੁੱਟਦਾ ਏ ।

ਮੈਂ ਚਾਹਾਂ ਕਦੇ ਨਾ ਰੋਵੇ ਓਹ,
ਮੈਂ ਜਾਗਾਂ ਤਾਂ ਜੋ ਸੋਵੇ ਓਹ,
ਜੋ ਪਿਆਰ ਦਾ ਵਾਦਾ ਕਰਦਾ ਹਾਂ,
ਪਰ ਪੂਰਾ ਜਦ ਨਹੀਂ ਕਰਦਾ ਹਾਂ,
ਕੁਝ ਅੰਦਰੋਂ ਅੰਦਰੋਂ ਟੁੱਟਦਾ ਏ ।


Transliteration (Kaboolnama - Confession)
-------------------
jad oh mere naal russ jaave,
koi khushi mere ton khuss jaave,
jad ohda haasa gummda e,
jad hanjhu gall nu chummda e,
kujh andaron andaron tuttda e.

ohde haase naal hee haase ne,
sab dunia wale paase ne,
jad ron da kaaran banda haan,
jad pyar dee dori bhannda haan,
kujh andron andron tuttda e.

mai chanda kade na rowe oh,
mai jaaga taan jo sove oh,
jo pyar da vaada karda haan,
par poora jad nahi karda haan,
kujh andron andron tuttda e.

Friday, September 07, 2012

ਆਮਦ

  ਅਰਮਾਨਾਂ ਦੀ ਸੁੱਕ ਰਹੀ ਜ਼ਮੀਨ, ਕਾਲੀ ਘਟਾ ਵਾਂਗ ਛਾ ਗਈ,
ਤੂੰ ਮੇਰੀ ਜਿੰਦਗੀ ਚ ਆ ਗਈ ।

ਪਿਆਰ ਜਿੰਨਾ ਪਿਆਰ ਮੈਂ ਤੈਨੂੰ ਕਰ ਸਕਦਾ ਨਹੀਂ,
ਪਿਆਰ ਤੋਂ ਵੀ ਵਧ ਕੇ ਕੁਝ, ਰੂਹ ਮੇਰੀ ਪਾ ਗਈ,
ਤੂੰ ਮੇਰੀ ਜਿੰਦਗੀ ਚ ਆ ਗਈ ।


ਬੇਜਾਨ ਘਟਾਵਾਂ ਜੁੜੀਆਂ ਨੇ ਕਈ ਵਾਰ ਸੁਨੇ ਬਦਲਾਂ ਚ,
ਤੇਰੀ ਆਮਦ ਸਾਉਣ  ਵਾਂਗੂੰ, ਬੂੰਦਾਂ ਕੁਝ ਵਰਸਾ ਗਈ,
ਤੂੰ ਮੇਰੀ ਜਿੰਦਗੀ ਚ ਆ ਗਈ ।

Saturday, August 11, 2012

ਨਵਾਂ ਜਨਮ

ਉਠ ਰਹੇ ਨੇ ਤੇਰੇ ਕਦਮ ਮੇਰੇ ਦੋਸਤਾ, ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।

ਜਿੰਦਗੀ ਦੀ ਰਾਹ ਤੇ ਦੂਰ ਤਕ ਚਲਣ ਲਈ,
ਨਾਲ ਤੇਰੇ ਹੁਣ ਹਮਕਦਮ  ਮੇਰੇ ਦੋਸਤਾ ।
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।

ਉਚੇ ਨਵੇਂ ਰਾਹਾਂ ਤੇ ਨਾਲ ਚਲਦੇ  ਰਹਿਣ ਲਈ,
ਵੰਡਣ ਲਈ ਖੁਸ਼ੀਆਂ ਤੇ ਗਮ  ਮੇਰੇ ਦੋਸਤਾ,
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।

ਦੁਨਿਆ ਲਈ ਭਾਵੇਂ ਵਖ ਵਖ ਰੂਹਾਂ ਨੇ
ਮੇਰੇ ਲਈ "ਪ੍ਰਭ", "ਹਰ" ਇਕ ਸਮ ਮੇਰੇ ਦੋਸਤਾ,
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।

ਨਾਲ ਨਾਲ ਮੇਰੀਆਂ ਦੁਆਵਾਂ ਸਦਾ ਰਹਿਣਗਿਆਂ,
ਜਦ ਤਕ ਦਮ ਵਿਚ ਦਮ ਮੇਰੇ ਦੋਸਤਾ,
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।

Wednesday, July 18, 2012

जन्मदिन मुबारक

है आजकल तू जहां भी कहीं,
जन्मदिन मुबारक तुझे ऐ हसीं।

ये माना जहाँ में हसीं और भी हैं,
मगर दिल ये कहता है तुम सी नहीं,
जन्मदिन मुबारक तुझे ऐ हसीं।

तुझको दुआ क्या मेरा दिल भला दे,
तुझको दुआओं की कमीं तो नहीं,
जन्मदिन मुबारक तुझे ऐ हसीं।