ਚੜ੍ਹ ਗਿਆ ਫਿਰ ਨਵਾਂ ਸਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।
ਪੁੱਟੀਏ ਕਦਮ ਕੋਈ ਰਾਹ ਨਵਾਂ ਲਭੀਏ,
ਮੁੜੀਏ ਨਾ ਪਿਛੇ, ਬਸ ਅੱਗੇ ਨੂੰ ਹੀ ਵਧੀਏ,
ਆਲਸ ਦੇ ਤੋੜਿਏ ਜਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।
ਚੁਪ ਬਹੁਤ ਰਹਿ ਲਿਆ, ਹੁਣ ਕੁਝ ਕਰਨਾ,
ਬੋਲਨਾ ਹੀ ਪੈਣਾ, ਰਹਿ ਕੇ ਚੁਪ ਨਹੀਓਂ ਸਰਨਾ,
ਦੁਨਿਆ ਨੂੰ ਕਰੀਏ ਸਵਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।
ਦਿਲ ਵਿਚ ਹੁੰਦਾ ਜੋ ਵੀ, ਕਹਿੰਦਾ ਨਹੀਓਂ ਸੰਗਦਾ,
ਰੱਬ ਕੋਲੋਂ "ਸ਼ੈਰੀ" ਸੁੱਖ ਸਭ ਦੀ ਹੈ ਮੰਗਦਾ,
ਭਰੇ ਰਹਿਣ ਖੁਸ਼ੀਆਂ ਦੇ ਥਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ |
ਚੜ੍ਹ ਗਿਆ ਫਿਰ ਨਵਾਂ ਸਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।
ਪੁੱਟੀਏ ਕਦਮ ਕੋਈ ਰਾਹ ਨਵਾਂ ਲਭੀਏ,
ਮੁੜੀਏ ਨਾ ਪਿਛੇ, ਬਸ ਅੱਗੇ ਨੂੰ ਹੀ ਵਧੀਏ,
ਆਲਸ ਦੇ ਤੋੜਿਏ ਜਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।
ਚੁਪ ਬਹੁਤ ਰਹਿ ਲਿਆ, ਹੁਣ ਕੁਝ ਕਰਨਾ,
ਬੋਲਨਾ ਹੀ ਪੈਣਾ, ਰਹਿ ਕੇ ਚੁਪ ਨਹੀਓਂ ਸਰਨਾ,
ਦੁਨਿਆ ਨੂੰ ਕਰੀਏ ਸਵਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।
ਦਿਲ ਵਿਚ ਹੁੰਦਾ ਜੋ ਵੀ, ਕਹਿੰਦਾ ਨਹੀਓਂ ਸੰਗਦਾ,
ਰੱਬ ਕੋਲੋਂ "ਸ਼ੈਰੀ" ਸੁੱਖ ਸਭ ਦੀ ਹੈ ਮੰਗਦਾ,
ਭਰੇ ਰਹਿਣ ਖੁਸ਼ੀਆਂ ਦੇ ਥਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ |
ਚੜ੍ਹ ਗਿਆ ਫਿਰ ਨਵਾਂ ਸਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।
No comments:
Post a Comment