ਬਾਪੂ ਨਾਲ ਈ ਕੱਲ ਸੀ ਤੇ ਬਾਪੂ ਨਾਲ ਈ ਕੱਲ ਐ ,
ਮਾਂ ਹੁੰਦੀ ਛਾਂ, ਪਰ ਬਾਪੂ ਦੀ ਵੀ ਗੱਲ ਐ ।
ਲੋੜ ਹੋਵੇ ਕੋਈ, ਆਪਾਂ ਬਾਪੂ ਤੋਂ ਹੀ ਪੁੱਛਣਾ,
ਮਿਲ ਜਾਏ ਤਾਂ ਠੀਕ, ਨਹੀਂ ਤਾਂ ਬਾਪੂ ਨਾਲ ਈ ਰੁੱਸਣਾ,
ਹਰ ਇੱਕ ਮਸਲੇ ਦਾ ਬਾਪੂ ਕੋਲ ਹੱਲ ਐ ,
ਮਾਂ ਹੁੰਦੀ ਛਾਂ, ਪਰ ਬਾਪੂ ਦੀ ਵੀ ਗੱਲ ਐ ।
ਪੂਰੀ ਏ ਪਛਾਣ ਓਹਨੂੰ ਚੰਗੇ ਮੰਦੇ ਬੰਦੇ ਦੀ,
ਰੱਖਦਾ ਸਮਝ ਸਭ ਪੁੱਠੇ ਸਿਧੇ ਧੰਦੇ ਦੀ,
ਬੰਦੇ ਨੂੰ ਚਲਾਓਣ ਦਾ ਵੀ ਪੂਰਾ ਪੂਰਾ ਵੱਲ ਐ ,
ਮਾਂ ਹੁੰਦੀ ਛਾਂ, ਪਰ ਬਾਪੂ ਦੀ ਵੀ ਗੱਲ ਐ ।
ਖ਼ਬਰ ਰਖੇ ਬਾਪੂ ਸਦਾ ਪੂਰੇ ਪੈਸੇ ਧੇਲੇ ਦੀ ,
ਬਾਪੂ ਨਾਲ ਰੌਣਕ ਐ ਦੁਨਿਆ ਦੇ ਮੇਲੇ ਦੀ,
ਬਾਪੂ ਦੇ ਹੀ ਸਿਰ ਉੱਤੇ "ਸ਼ੈਰੀ", ਮਾਰੀ ਸਾਰੀ ਮੱਲ ਐ ,
ਮਾਂ ਹੁੰਦੀ ਛਾਂ, ਪਰ ਬਾਪੂ ਦੀ ਵੀ ਗੱਲ ਐ ।
ਬਾਪੂ ਨਾਲ ਈ ਕੱਲ ਸੀ ਤੇ ਬਾਪੂ ਨਾਲ ਈ ਕੱਲ ਐ ,
ਮਾਂ ਹੁੰਦੀ ਛਾਂ, ਪਰ ਬਾਪੂ ਦੀ ਵੀ ਗੱਲ ਐ ।
ਮਾਂ ਹੁੰਦੀ ਛਾਂ, ਪਰ ਬਾਪੂ ਦੀ ਵੀ ਗੱਲ ਐ ।
ਲੋੜ ਹੋਵੇ ਕੋਈ, ਆਪਾਂ ਬਾਪੂ ਤੋਂ ਹੀ ਪੁੱਛਣਾ,
ਮਿਲ ਜਾਏ ਤਾਂ ਠੀਕ, ਨਹੀਂ ਤਾਂ ਬਾਪੂ ਨਾਲ ਈ ਰੁੱਸਣਾ,
ਹਰ ਇੱਕ ਮਸਲੇ ਦਾ ਬਾਪੂ ਕੋਲ ਹੱਲ ਐ ,
ਮਾਂ ਹੁੰਦੀ ਛਾਂ, ਪਰ ਬਾਪੂ ਦੀ ਵੀ ਗੱਲ ਐ ।
ਪੂਰੀ ਏ ਪਛਾਣ ਓਹਨੂੰ ਚੰਗੇ ਮੰਦੇ ਬੰਦੇ ਦੀ,
ਰੱਖਦਾ ਸਮਝ ਸਭ ਪੁੱਠੇ ਸਿਧੇ ਧੰਦੇ ਦੀ,
ਬੰਦੇ ਨੂੰ ਚਲਾਓਣ ਦਾ ਵੀ ਪੂਰਾ ਪੂਰਾ ਵੱਲ ਐ ,
ਮਾਂ ਹੁੰਦੀ ਛਾਂ, ਪਰ ਬਾਪੂ ਦੀ ਵੀ ਗੱਲ ਐ ।
ਖ਼ਬਰ ਰਖੇ ਬਾਪੂ ਸਦਾ ਪੂਰੇ ਪੈਸੇ ਧੇਲੇ ਦੀ ,
ਬਾਪੂ ਨਾਲ ਰੌਣਕ ਐ ਦੁਨਿਆ ਦੇ ਮੇਲੇ ਦੀ,
ਬਾਪੂ ਦੇ ਹੀ ਸਿਰ ਉੱਤੇ "ਸ਼ੈਰੀ", ਮਾਰੀ ਸਾਰੀ ਮੱਲ ਐ ,
ਮਾਂ ਹੁੰਦੀ ਛਾਂ, ਪਰ ਬਾਪੂ ਦੀ ਵੀ ਗੱਲ ਐ ।
ਬਾਪੂ ਨਾਲ ਈ ਕੱਲ ਸੀ ਤੇ ਬਾਪੂ ਨਾਲ ਈ ਕੱਲ ਐ ,
ਮਾਂ ਹੁੰਦੀ ਛਾਂ, ਪਰ ਬਾਪੂ ਦੀ ਵੀ ਗੱਲ ਐ ।
No comments:
Post a Comment