ਕੀ ਦੇਵਾਂ ਮੈਂ ਉਸਨੂੰ ਜੋ ਸਭ ਕੁਝ ਮੈਨੂੰ ਦੇ ਚੁੱਕੀ ਏ ।
ਦਿਲ ਵਿਚ ਓਹਦੇ ਅਰਮਾਨ ਭਰੇ ਨੇ, ਹਾਲੇ ਤਕ ਜੋ ਹਰੇ ਭਰੇ ਨੇ,
ਕੋਈ ਟਾਹਣੀ ਇੱਕ ਜਰੂਰ ਕਿਤੇ, ਮੇਰੀ ਅਣਗਹਿਲੀ ਨਾਲ ਸੁੱਕੀ ਏ ।
ਕਪੜੇ ਲੱਤੇ , ਗਹਿਣੇ ਗੱਟੇ , ਓਹਦੇ ਅੱਗੇ ਪੱਥਰ ਵੱਟੇ,
ਸ਼ਾਮ ਨੇ ਰੰਗ ਬਦਲ ਲਿਆ, ਨਜ਼ਰ ਜਦੋਂ ਉੱਸ ਚੁੱਕੀ ਏ ।
ਪੂਰਾ ਚੰਨ ਅਸਮਾਨੀ ਨਹੀ ਏ, ਰਾਤ ਹਨੇਰੀ ਕਾਲੀ ਏ,
ਲਗਦਾ ਏ ਅੱਜ ਚੰਨ ਦੀ ਰੋਟੀ ਆਸ਼ਿਕ ਕਿਸੇ ਨੇ ਟੁੱਕੀ ਏ ।

No comments:
Post a Comment