ਚਾਹ ਦੀ ਚਾਹ ਨਹੀ ਕੋਈ, ਜੇ ਰੱਜ ਕੇ ਨਾ ਕਾੜੀ ਹੋਵੇ,
ਲੱਸੀ ਵੀ ਜਵਾਂ ਈ ਲੱਸੀ ਹੋ ਜਾਏ, ਜੇ ਚੰਗੀ ਤਰਾਂ ਨਾ ਗਾੜੀ ਹੋਵੇ।
ਮੁੰਡਾ ਕਿਹੜਾ ਗਿਆ ਕਾਲਜ ਨੂੰ ਜਿਹਨੇ ਖੜ ਕੇ ਕੁੜੀ ਨਾ ਤਾੜੀ ਹੋਵੇ,
ਟੋਹਰ ਕੱਢੀ ਦਾ ਕੀ ਫਾਯਦਾ ਜੇ ਵੈਰੀ ਦੀ ਹਿੱਕ ਨਾ ਸਾੜੀ ਹੋਵੇ।
ਲਾੜਾ ਸੋਹਣਾ ਨਾ ਕੱਲਾ ਬਰਾਤ ਚ ਜਚਦਾ , ਜੇ ਮੈਚ ਕਰਦੀ ਨਾਲ ਨਾ ਲਾੜੀ ਹੋਵੇ,
ਸਿਰਫ਼ ਮੁਛਾਂ ਕੁੰਡੀਆਂ ਦੀ ਚਮਕ ਕਾਹਦੀ, ਜੇ 'ਸ਼ੈਰੀ ' ਨਾਲ ਨਾ ਖੁੱਲੀ ਦਾੜੀ ਹੋਵੇ।