Search This Blog

Tuesday, November 19, 2013

ਭੁੱਖ (Bhukkh)

ਜ਼ਮੀਨ ਖਾ ਗਏ, ਆਸਮਾਨ  ਖਾ ਗਏ,
zameen kha gaye, aasmaan kha gaye,
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |
kujh log mere hisse da jahaan kha gaye.

ਉੱਚੀਆਂ ਇਮਾਰਤਾਂ, ਇਹ ਗੱਡੀਆਂ ਦਾ ਸ਼ੋਰਗੁਲ,
ucchian imaartaaN, eh gaddiaaN da shorgul,
ਆਵਾਜ਼ ਹੀ ਪਹਿਚਾਨ ਸੀ, ਪਹਿਚਾਨ ਖਾ ਗਏ |
aawaaaz hee pehchaan see, pehchaan kha gaye,
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |
kujh log mere hisse da jahaan kha gaye.

ਦੋ ਚਾਰ ਮੁਸਕੁਰਾਹਟਾਂ, ਦੋ ਚਾਰ ਕਤਰੇ ਹੰਝੂ ਦੇ,
do chaar muskuraahtaaN, do chaar katre hanjhu de,
ਕੁਝ ਯਾਦਾਂ ਦਾ ਸਾਮਾਨ ਸੀ, ਸਾਮਾਨ ਖਾ ਗਏ |
kujh yaadaaN da saamaan see, saamaan kha gaye.
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |
kujh log mere hisse da jahaan kha gaye.

ਕੁਝ ਯਾਰ ਝੂਠੇ ਮਿਲ ਗਏ, ਕੁਝ ਨਾਲ ਸੱਚੇ ਚੋਰ ਸੀ,
kujh yaar jhoothe milgaye, kujh naal sacche chor see,
ਸ਼ੈ ਦੀ ਤਾਂ ਕੀ ਸ਼ੈ ਰਹੀ, ਇਮਾਨ ਖਾ ਗਏ |
shai dee taaN kee shai rahee, imaan kha gaye.
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |
kujh log mere hisse da jahaan kha gaye.

ਮਿੱਟੀ ਦਾ ਤਾਂ ਮੁੱਲ ਹੈ, ਮਿੱਟੀ ਹੀ ਹੋ ਜਾਣਾ,
mitti da taaN mull hai, mitti hee ho jaana,
ਮਿੱਟੀ ਦਾ ਨਿਸ਼ਾਨ ਸੀ, ਨਿਸ਼ਾਨ ਖਾ ਗਏ |
mitti da nishaan see, nishaan kha gaye.
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |
kujh log mere hisse da jahaan kha gaye.

ਮੰਦਿਰਾਂ ਤੇ ਮਸਜਿਦਾਂ ਨੂੰ ਪਹਿਲਾਂ ਹੀ ਖਾਂਦੇ ਰਹੇ,
maNdiraaN te masjidaaN nuN pehlaN hee khaaNde rahe,
ਹੁਣ ਤਾਂ ਲੋਕ "ਸ਼ੈਰੀ " ਸ਼ਮਸ਼ਾਨ ਖਾ ਗਏ |
hun taaN loki Sherry shamshaan kha gaye,
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |
kujh log mere hisse da jahaan kha gaye.

Tuesday, October 08, 2013

ਜੇ ਲਿਖਣਾ ਚਾਹ੍ਹਵਾਂ ਤਾਂ...

ਜੇ ਲਿਖਣਾ ਚਾਹ੍ਹਵਾਂ ਤਾਂ, ਸ਼ਾਇਦ ਕੁਝ ਲਿਖ ਪਾਵਾਂ ।

ਕੁਝ ਪਿਆਰ ਦਾ, ਤਕਰਾਰ ਦਾ,
ਯਾ ਜੁਨੂਨ ਸਵਾਰ ਦਾ ।
ਜੇ ਲਿਖਣਾ ਚਾਹ੍ਹਵਾਂ ਤਾਂ, ਸ਼ਾਇਦ ਕੁਝ ਲਿਖ ਪਾਵਾਂ ।

ਕੁਝ ਰੱਬ ਦਾ, ਸਬੱਬ ਦਾ,
ਯਾ ਦੁਨਿਆ ਬੇਢ਼ਬ ਦਾ ।
ਜੇ ਲਿਖਣਾ ਚਾਹ੍ਹਵਾਂ ਤਾਂ, ਸ਼ਾਇਦ ਕੁਝ ਲਿਖ ਪਾਵਾਂ ।

ਕੁਝ  ਰੰਗ ਦਾ, ਤਰੰਗ ਦਾ,
ਯਾ ਸੱਜਣ ਦੇ ਸੰਗ ਦਾ ।
ਜੇ ਲਿਖਣਾ ਚਾਹ੍ਹਵਾਂ ਤਾਂ, ਸ਼ਾਇਦ ਕੁਝ ਲਿਖ ਪਾਵਾਂ ।


Wednesday, June 12, 2013

ਪਿਆਰ ਜਤਾਣਾ ਬਣਦਾ ਸੀ

ਕੋਸ਼ਿਸ਼ ਤਾਂ ਕਰਨੀ ਬਣਦੀ  ਸੀ, ਪਿਆਰ ਜਤਾਣਾ ਬਣਦਾ ਸੀ ।

ਇੱਕ ਜਿੰਦਗੀ ਏ ਬੱਸ ਹੱਸਣ ਲਈ,
ਕੁਝ ਪੁਛਣ ਤੇ ਕੁਝ ਦੱਸਣ ਲਈ,
ਦਿਲ ਵਾਰ ਕਿਸੇ ਦੇ ਉੱਤੋਂ ਦੀ, ਮੇਰਾ ਮਰ ਜਾਣਾ ਬਣਦਾ ਸੀ ।

ਦਿਨ ਗੁਜ਼ਰੇ ਬੇਚੈਨ ਜਿਹੇ,
ਰਾਤਾਂ ਬਿਨ ਨੀਂਦਰ ਲੰਘੀਆਂ ਸਨ,
ਫਿਰ ਵਕ਼ਤ ਗੁਜ਼ਾਰਨ ਦਾ ਸਾਥੀ, ਇੱਕ ਨਾਲ ਸਿਰਹਾਣਾ ਬਣਦਾ ਸੀ ।

ਕੁਝ ਓਹ ਸੰਗੀ, ਕੁਝ ਮੈ ਜ੍ਕਿਆ,
ਨਾ ਗੱਲ ਕੀਤੀ, ਨਾ ਰੱਜ ਤੱਕਿਆ,
ਆਖਿਰ ਓਹ ਹੁਸਨ, ਤੇ ਮੈ ਆਸ਼ਿਕ਼, ਓਹਦਾ ਤੜਫਾਨਾ ਬਣਦਾ  ਸੀ ।

ਬੀਤ ਗਏ ਨੇ ਸਾਲ ਕਈ ,
ਮੈਨੂੰ ਓਹ ਕਾਲਜ ਛਡਿਆਂ  ਨੂੰ,
ਪਰ ਓਹਦੀ ਯਾਦ ਸੁਨਹਰੀ ਵਿਚ, ਲਿਖਣਾ ਇੱਕ ਗਾਣਾ ਬਣਦਾ  ਸੀ ।
ਕੋਸ਼ਿਸ਼ ਤਾਂ 'ਸ਼ੈਰੀ' ਬਣਦੀ  ਸੀ, ਪਿਆਰ ਜਤਾਣਾ ਬਣਦਾ ਸੀ ।

Wednesday, May 22, 2013

ਸਦਾ


ਜੋ ਆਪਣੇ ਵਿਚਲੀ ਦੂਰੀ ਏ, ਇਹ ਮੇਰੀ ਮਜਬੂਰੀ ਏ ।
ਔਖੀਆਂ ਇਹ ਕੱਲੀਆਂ ਰਾਤਾਂ ਨੇ, ਪਰ ਹਾਲੇ ਤਾਂ ਜ਼ਰੂਰੀ ਏ ।
ਬੇਚੈਨ ਜੇਹਾ ਏ ਦਿਲ ਮੇਰਾ, ਬਸ  ਜਬਰਨ ਸਬਰ ਸਬੂਰੀ ਏ ।
ਸ਼ਾਇਦ ਇਹ ਕਿਧਰੇ ਲੈ ਜਾਵੇ, ਮੇਰੀ ਫਿਤਰਤ ਜ਼ਰਾ ਫਿਤੂਰੀ ਏ ।
ਦੋ ਹਰਫਾਂ ਵਿਚ ਬਿਆਨ ਨਹੀ, ਮੇਰੀ ਕਵਿਤਾ ਅਜੇ ਅਧੂਰੀ ਏ ।
ਬਾਕੀ ਚੇਹਰਾ ਤਾਂ ਕ਼ਾਤਿਲ ਸੀ, ਬਸ ਨਜ਼ਰ ਜ਼ਰਾ ਮਖਰੂਰੀ ਏ ।
ਸ਼ਾਇਦ 'ਸ਼ੈਰੀ' ਸਭ ਛੱਡ ਜਾਂਦਾ, ਰੋਕ ਲਿਆ ਉਸ ਅਖ ਸਰੂਰੀ ਏ ।

 

Tuesday, May 14, 2013

ਚੰਨ ਦੀ ਰੋਟੀ

 ਕੀ ਦੇਵਾਂ ਮੈਂ ਉਸਨੂੰ ਜੋ ਸਭ ਕੁਝ ਮੈਨੂੰ ਦੇ ਚੁੱਕੀ ਏ ।

ਦਿਲ ਵਿਚ ਓਹਦੇ ਅਰਮਾਨ ਭਰੇ ਨੇ, ਹਾਲੇ ਤਕ ਜੋ ਹਰੇ ਭਰੇ ਨੇ,
ਕੋਈ ਟਾਹਣੀ ਇੱਕ ਜਰੂਰ  ਕਿਤੇ, ਮੇਰੀ ਅਣਗਹਿਲੀ ਨਾਲ ਸੁੱਕੀ ਏ ।

ਕਪੜੇ ਲੱਤੇ , ਗਹਿਣੇ ਗੱਟੇ , ਓਹਦੇ ਅੱਗੇ ਪੱਥਰ ਵੱਟੇ,
ਸ਼ਾਮ ਨੇ ਰੰਗ ਬਦਲ ਲਿਆ, ਨਜ਼ਰ ਜਦੋਂ ਉੱਸ ਚੁੱਕੀ ਏ ।

ਪੂਰਾ ਚੰਨ ਅਸਮਾਨੀ ਨਹੀ ਏ, ਰਾਤ ਹਨੇਰੀ ਕਾਲੀ ਏ,
ਲਗਦਾ ਏ ਅੱਜ ਚੰਨ ਦੀ ਰੋਟੀ ਆਸ਼ਿਕ ਕਿਸੇ ਨੇ ਟੁੱਕੀ ਏ ।

Thursday, April 11, 2013

ਕ਼ਿਤਾਬ

ਅੱਜ ਫਿਰ ਕੱਲਿਆਂ ਬੈਠ ਕੇ ਕੋਈ ਕ਼ਿਤਾਬ ਪੜ੍ਹਨੀ ਚਾਹਨਾ ਹਾਂ ।
ਕਿਤੇ ਕਾਲੇ ਉੱਕਰੇ ਹਰਫਾਂ ਦੀ ਨਬ੍ਜ਼ ਫੜਨੀ ਚਾਹਨਾ ਹਾਂ ।

ਨਜ਼ਰਾਂ ਨੂੰ ਮਿਲਦੇ ਲਫਜਾਂ ਤੋਂ ਵਧਕੇ ਜੋ ਮਤਲਬ ਰਖਦੀ ਏ,
ਕੋਈ ਗੱਲ ਅਜਿਹੀ ਸੋਚ ਭਰੀ ਮੈਂ ਯਾਦ ਚ ਮੜ੍ਹਨੀ ਚਾਹਨਾ ਹਾਂ ।

ਜੋ ਲਫਜ਼ ਪਿਰੋਏ ਜਿੰਦਗੀ ਨਾਲ, ਮੈਂ ਸਦਕੇ ਐਸੀ ਕ਼ਲਮ ਦੇ ਹਾਂ,
ਓਹ ਸੂਖਮ ਸ੍ਖਿਯ੍ਮ ਸੋਚ ਮੈਂ, ਮੋਤੀ ਨਾਲ ਜੜਨੀ ਚਾਹਨਾ ਹਾਂ ।

ਇੰਟਰਨੈਟ ਮੋਬਾਇਲ  ਦੇ ਯੁਗ ਵਿਚ, ਕਿਤਾਬ ਤਾਂ ਯਾਰੋ ਪਿਛੜ ਗਈ,
ਪਰ ਬਣ ਮੁਹਾਫਿਜ਼ ਪੁਸਤਕ ਦਾ, ਇੱਕ ਜੰਗ ਮੈਂ ਲੜ੍ਹਨੀ ਚਾਹਨਾ ਹਾਂ ।


ਅੱਜ ਫਿਰ ਕੱਲਿਆਂ ਬੈਠ ਕੇ ਕੋਈ ਕ਼ਿਤਾਬ ਪੜ੍ਹਨੀ ਚਾਹਨਾ ਹਾਂ ।
ਕਿਤੇ ਕਾਲੇ ਉੱਕਰੇ ਹਰਫਾਂ ਦੀ ਨਬ੍ਜ਼ ਫੜਨੀ ਚਾਹਨਾ ਹਾਂ ।