ਮੈਂ ਸ਼ਾਇਰ ਬਣਨ ਦੀ ਕੋਸ਼ਿਸ਼ ਕੀਤੀ ਪਰ ਅਕ਼ਸਰ ਨਾਕਾਮ ਰਿਹਾ |
ਦੋ ਚਾਰ ਸਤਰਾਂ ਕੁ ਜੁੜੀਆਂ ਵੀ, ਤੇ ਕੁਝ ਲੋਕਾਂ ਨੇ ਪੜੀਆਂ ਵੀ,
ਸ਼ਾਇਦ ਚੰਗਾ ਲਿਖ ਲੈਂਦਾ ਹਾਂ, ਕੁਝ ਦਿਨ ਇਹ ਚਰਚਾ ਆਮ ਰਿਹਾ |
ਕੁਝ ਕਹਿੰਦੇ ਸੋਚ ਹਵਾਈ ਏ, ਕਖ ਜੋਗੇ ਵੀ ਅਕ੍ਖਰ ਨਹੀਂ,
ਬਦਨਾਮ ਹੋਏ ਤੇ ਕੀ ਹੋਇਆ, ਕੁਝ ਦਿਨ ਮਹਿਫਿਲ ਵਿਚ ਨਾਮ ਰਿਹਾ |
ਓਹ ਨਾਲ ਨਹੀ ਤੇ ਦੂਰ ਸਹੀ, ਮੇਰੇ ਦਿਲ ਦੇ ਵਿਚ ਉਮੀਦ ਤੇ ਹੈ,
ਪਰ ਮੇਰੀ ਆਸ ਦਾ ਸੂਰਜ ਫਿਰ ਵੀ, ਨਿੱਤ ਢਲਦਾ ਹਰ ਸ਼ਾਮ ਰਿਹਾ |
ਸ਼ੈਰੀ ਨੇ ਕਲਾਮ ਘਿਸਾਈ ਪਰ ਕੁਛ ਖਾਸ ਨਹੀ ਲਿਖ ਪਾਇਆ,
ਚਲੋ ਮੇਰੇ ਵਲੋਂ ਇਹ ਸਤਰਾਂ, ਕਵਿਤਾ ਨੂੰ ਪ੍ਰਣਾਮ ਰਿਹਾ |

No comments:
Post a Comment